ਅਥ ਚੰਡੀਚਰਿਤ੍ਰ
ath cha(n)ddeecharitr • अथ चंडीचरित्र
Author: Guru Gobind Singh Ji
Source: Dasam Bani
ਅਥ ਚੰਡੀ ਚਰਿਤ੍ਰ ਉਸਤਤ ਬਰਨਨੰ ॥
Description of the Praise of Chandi Charitra:
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਭਰੈ ਜੋਗਣੀ ਪਤ੍ਰ ਚਉਸਠ ਚਾਰੰ ॥
The Yoginis have filled their beautiful vessels (with blood),
ਚਲੀ ਠਾਮ ਠਾਮੰ ਡਕਾਰੰ ਡਕਾਰੰ ॥
And are moving at various places here and there belching thereby.
ਭਰੇ ਨੇਹ ਗੇਹੰ ਗਏ ਕੰਕ ਬੰਕੰ ॥
The comely crows and vultures having liking for that place have also departed for their homes,
ਰੁਲੇ ਸੂਰਬੀਰੰ ਅਹਾੜੰ ਨ੍ਰਿਸੰਕੰ ॥੧॥੨੫੭॥
And the warriors have been left to decay in the battlefield undoubtedly.1.257.
ਚਲੇ ਨਾਰਦਉ ਹਾਥਿ ਬੀਨਾ ਸੁਹਾਏ ॥
Narada is moving with vina in his hand,
ਬਨੇ ਬਾਰਦੀ ਡੰਕ ਡਉਰੂ ਬਜਾਏ ॥
And Shiva, the rider of the Bull, playing his tabor, is looking elegant.
ਗਿਰੇ ਬਾਜਿ ਗਾਜੀ ਗਜੀ ਬੀਰ ਖੇਤੰ ॥
In the battlefield, the thundering heroes have fallen alongwith the elephants and horses
ਰੁਲੇ ਤਛ ਮੁਛੰ ਨਚੇ ਭੂਤ ਪ੍ਰੇਤੰ ॥੨॥੨੫੮॥
And seeing the chopped heroes rolling in dust, the ghosts and goblins are dancing.2.258.
ਨਚੇ ਬੀਰ ਬੈਤਾਲ ਅਧੰ ਕਮਧੰ ॥
The blind trunks and brave Batital are dancing and the fighting warriors alongwith the dancers,
ਬਧੇ ਬਧ ਗੋਪਾ ਗੁਲਿਤ੍ਰਾਣ ਬਧੰ ॥
With the small bells tied around waists have also been killed.
ਭਏ ਸਾਧੁ ਸੰਬੂਹ ਭੀਤੰ ਅਭੀਤੇ ॥
All the resolute assemblies of saints have become fearless.
ਨਮੋ ਲੋਕ ਮਾਤਾ ਭਲੇ ਸਤ੍ਰੁ ਜੀਤੇ ॥੩॥੨੫੯॥
O the mother of the people! Thou hast performed a nice task by conquering the enemies, I salute Thee.3.259.
ਪੜੇ ਮੂੜ ਯਾ ਕੋ ਧਨੰ ਧਾਮ ਬਾਢੇ ॥
If any foolish person recites this (poem), his wealth and property will increase here.
ਸੁਨੈ ਸੂਮ ਸੋਫੀ ਲਰੈ ਜੁਧ ਗਾਢੈ ॥
If anyone, not participating in the war, listens to it, he will be bestowed with the power of fighting. (in battle).
ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥
And that Yogi, who repeats it, keeping awake throughout the night,
ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥
He will attain supreme Yoga and miraculous powers.4.260.
ਪੜੈ ਯਾਹਿ ਬਿਦ੍ਯਾਰਥੀ ਬਿਦ੍ਯਾ ਹੇਤੰ ॥
Any student, who reads it for the attainment of knowledge,
ਲਹੈ ਸਰਬ ਸਾਸਤ੍ਰਾਨ ਕੋ ਮਦ ਚੇਤੰ ॥
He will become knowledgeable of all the Shastras.
ਜਪੈ ਜੋਗ ਸੰਨ੍ਯਾਸ ਬੈਰਾਗ ਕੋਈ ॥
Anyone either a Yogi or a Sanyasi or a Vairagi, whosoever reads it.
ਤਿਸੈ ਸਰਬ ਪੁੰਨ੍ਰਯਾਨ ਕੋ ਪੁੰਨਿ ਹੋਈ ॥੫॥੨੬੧॥
He will be blessed with all the virtues.5.261.
ਦੋਹਰਾ ॥
DOHRA
ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐਹੈ ਸੰਤ ॥
All those saints, who will ever meditate on Thee
ਅੰਤ ਲਹੈਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥
They will attain salvation at the end and will realize the Lord.6.262.
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੮॥
Here ends the Eighth Chapter entitled ‘Description of the Praise of Chandi Charitra’ in BACHITTAR NATAK.8.
